ਪੰਜਾਬ-ਚੰਡੀਗੜ੍ਹ ਵਿੱਚ ਸ਼ਨੀਵਾਰ ਤੋਂ ਬਦਲੇਗਾ ਮੌਸਮ, ਜਾਣੋ ਅੱਜ ਤੋਂ 25 ਮਈ ਤੱਕ ਮੌਸਮ ਅੱਪਡੇਟ – PUNJAB WEATHER NEWS

Punjab Weather : ਪੰਜਾਬ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ 3 ਦਿਨ ਮੌਸਮ ਬਦਲੇਗਾ। ਜਾਣੋ ਤਾਜ਼ਾ ਮੌਸਮ ਅੱਪਡੇਟ।

PUNJAB MOSAM, Punjab Weather, Thunderstorm

ਪੰਜਾਬ/ਚੰਡੀਗੜ੍ਹ: ਬੁੱਧਵਾਰ ਨੂੰ ਪੰਜਾਬ ਤੇ ਚੰਡੀਗੜ੍ਹ ਵਿੱਚ ਅਚਾਨਕ ਮੌਸਮ ਦਾ ਮਿਜਾਜ਼ ਬਦਲ ਗਿਆ। ਕਈ ਥਾਂ ਗੜ੍ਹੇਮਾਰੀ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਮੌਸਮ ਵਿਭਾਗ ਨੇ ਪੰਜਾਬ ਅਤੇ ਟ੍ਰਾਈਸਿਟੀ ਯਾਨੀ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਵਿੱਚ ਸ਼ਾਮ 7:30 ਵਜੇ ਤੱਕ ਅਲਰਟ ਜਾਰੀ ਕੀਤਾ। ਇਸ ਦੌਰਾਨ 50 ਤੋਂ 60 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ।

ਹਾਲਾਂਕਿ, 24 ਮਈ ਨੂੰ ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਅਸਮਾਨੀ ਗਰਜ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ ਹੈ। ਜਦਕਿ, 25 ਮਈ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆ ਵਿੱਚ ਅਸਮਾਨੀ ਗਰਜ ਨਾਲ ਹਨ੍ਹੇਰੀ ਚੱਲੇਗੀ।

ਆਉਣ ਵਾਲੇ 3 ਦਿਨ ਮੌਸਮ ਕਿਵੇਂ ਰਹੇਗਾ?

ਅੱਜ (ਵੀਰਵਾਰ) ਸ਼ਾਮ ਤੱਕ ਪਟਿਆਲਾ, ਮੋਹਾਲੀ, ਫਤਹਿਗੜ੍ਹ ਸਾਹਿਬ, ਚੰਡੀਗੜ੍ਹ, ਰੂਪਨਗਰ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਦੇ ਖੇਤਰ ਵਿੱਚ (50-60 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਹਨ੍ਹੇਰੀ ਅਤੇ ਬਿਜਲੀ/ਗੜ੍ਹੇ ਦੀ ਸੰਭਾਵਨਾ ਹੈ।

PUNJAB MOSAM, Punjab Weather, Thunderstorm

ਪੰਜਾਬ ਮੌਸਮ ਅੱਪਡੇਟ (X- @imd_chandigarh)

23 ਮਈ ਤੋਂ ਬਦਲੇਗਾ ਮੌਸਮ ?

ਮੌਸਮ ਵਿਭਾਗ ਵਲੋਂ ਆਉਣ ਵਾਲੇ ਤਿੰਨ ਦਿਨ (23-24-25 ਮਈ) ਪੰਜਾਬ ਦੇ ਕਈ ਹਿੱਸਿਆ ਵਿੱਚ ਅਸਮਾਨੀ ਗਰਜ/ਤੇਜ਼ ਹਵਾਵਾਂ (30-40 KMPH ਦੀ ਰਫ਼ਤਾਰ) ਨਾਲ ਚੱਲਣਗੀਆਂ। ਇਹ ਮੌਸਮ ਦਾ ਮਿਜਾਜ਼ 25 ਮਈ ਤੱਕ ਜਾਰੀ ਰਹੇਗਾ। ਕਈ ਥਾਂ ਛਿੱਟ ਪੁੱਟ ਮੀਂਹ ਵੀ ਪੈ ਸਕਦਾ ਹੈ।

PUNJAB MOSAM, Punjab Weather, Thunderstorm

ਪੰਜਾਬ ਮੌਸਮ ਅੱਪਡੇਟ (X- @imd_chandigarh)

ਬਠਿੰਡਾ ਵਿੱਚ ਤਾਪਮਾਨ 46 ਤੋਂ ਪਾਰ

ਪੰਜਾਬ ਵਿੱਚ ਬੁੱਧਵਾਰ ਨੂੰ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 47.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਲੁਧਿਆਣਾ ਵਿੱਚ ਤਾਪਮਾਨ 43 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ।

ਜਦਕਿ, ਰੂਪਨਗਰ ਵਿੱਚ ਘੱਟ ਤੋਂ ਘੱਟ ਤਾਪਮਾਨ 26.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਜਾਣੋ, ਆਪਣੇ ਸ਼ਹਿਰ ਦਾ ਤਾਪਮਾਨ –

  1. ਚੰਡੀਗੜ੍ਹ ਦਾ ਤਾਪਮਾਨ – ਚੰਡੀਗੜ੍ਹ ਵਿੱਚ ਅਜ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਰਹੇਗਾ।
  2. ਅੰਮ੍ਰਿਤਸਰ ਦਾ ਤਾਪਮਾਨ – ਅੰਮ੍ਰਿਤਸਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਰਹੇਗਾ।
  3. ਜਲੰਧਰ ਦਾ ਤਾਪਮਾਨ – ਜਲੰਧਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਰਹੇਗਾ।
  4. ਲੁਧਿਆਣਾ ਦਾ ਤਾਪਮਾਨ – ਲੁਧਿਆਣਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਰਹੇਗਾ।
  5. ਬਠਿੰਡਾ ਦਾ ਤਾਪਮਾਨ – ਬਠਿੰਡਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 29 ਡਿਗਰੀ ਰਹੇਗਾ।
  6. ਪਟਿਆਲਾ ਦਾ ਤਾਪਮਾਨ – ਪਟਿਆਲਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਰਹੇਗਾ।

Leave a Comment